ਲਸਣ ਖਾਣ ਦੇ ਫਾਇਦੇ ਸੁਣ ਕੇ ਰਹਿ ਜਾਓਗੇ ਹੈਰਾਨ

0
870
views

ਆਯੁਰਵੈਦਿਕ ਦੇ ਨਾਲ-ਨਾਲ ਐਲੋਪੈਥੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਅਕਸਰ ਖੁਰਾਕ ‘ਚ ਲਸਣ ਸ਼ਾਮਲ ਕਰਨ ਨਾਲ ਜਿੱਥੇ ਸ਼ਰੀਰ ਨੂੰ ਅਨੇਕਾਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਉੱਥੇ ਲਸਣ ਦੀ ਵਰਤੋਂ ਕਰਨ ਨਾਲ ਇਕਦਮ ਸ਼ਰੀਰਕ ਚੁਸਤੀ ਅਤੇ ਸੈਕਸ ਸਮੱਸਿਆ ਵੀ ਬੜੀ ਤੇਜੀ ਨਾਲ ਦੂਰ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਲਸਣ ਖਾਣ ਨਾਲ ਕੀ-ਕੀ ਫਾਇਦੇ ਹੋ ਸਕਦੇ ਜਿਸਦਾ ਤੁਸੀਂ ਕਦੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਣਾ।

ਸੈਕਸ ਸਮੱਸਿਆ ਲਈ ਲਾਹੇਵੰਦ ਲਸਣ ਦਾ ਉਪਯੋਗ

ਅੱਜ ਦੀ ਨੌਜਵਾਨ ਪੀੜ੍ਹੀ  ਸੈਕਸ ਦੀਆਂ ਸਮੱਸਿਆਵਾਂ ਨਾਲ ਜੂਝਦੇ ਹੋਏ ਸੜਕਛਾਪ ਡਾਕਟਰ ਜੋ ਸੜਕਾਂ ਕੰਢੇ ਤੰਬੂ ਲਗਾ ਕੇ ਸੈਕਸ ਸਮੱਸਿਆ ਦੇ ਸਮਾਧਾਨ ਲਈ ਨੌਜਵਾਨਾਂ ਪਾਸੋਂ ਹਜ਼ਾਰਾਂ ਰੁਪਏ ਠੱਗਕੇ ਆਪਣੀਆਂ ਜੇਬਾਂ ਭਰੀ ਜਾ ਰਹੇ ਹਨ ਪਰ ਨੌਜਵਾਨ ਪੀੜ੍ਹੀ ਉਨ੍ਹਾਂ ਦੇ ਸੈਕਸ ਪ੍ਰਤੀ ਦਿਖਾਏ ਸੁਪਨਿਆ ‘ਚ ਆ ਕੇ ਰੋਜ਼ਾਨਾ ਠੱਗ ਹੋ ਰਹੀ ਹੈ ।ਜੇਕਰ ਸੈਕਸ ਦੀ ਸਮੱਸਿਆ ਦਾ ਹੱਲ ਕਰਨਾ ਹੈ ਤਾਂ  ਲਸਣ ਦਾ ਪ੍ਰਯੋਗ ਕਰਨ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਇੱਕ ਗਿਲਾਸ ਦੁੱਧ ‘ਚ ਲਸਣ ਦੇ 4-5 ਪੀਸ ਪੀਸ ਕੇ  ਚੰਗੀ ਤਰ੍ਹਾਂ ਕੁੱਟ ਕੇ ਉਸ ਸਮੇਂ ਤੱਕ ਉਬਾਲੋ ਜਦੋਂ ਤੱਕ ਦੁੱਧ ਦਾ ਅੱਧਾ ਗਿਲਾਸ ਨਾ ਰਹਿ ਜਾਵੇ। ਇਸ ਤਰ੍ਹਾਂ ਰੋਜ਼ਾਨਾ ਇੱਕ ਮਹੀਨਾ ਇਸਦੀ ਵਰਤੋਂ ਕਰਨ ਨਾਲ ਸਰੀਰ ਦੀਆਂ ਹੋਰ ਬੀਮਾਰੀਆਂ ਦਾ ਹੱਲ ਹੋਣ ਦੇ ਨਾਲ ਨਾਲ ਸੈਕਸ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ।

 

ਦਿਲ ਦੀ ਤੰਦਰੁਸਤੀ

ਲਸਣ ਸਰੀਰ ‘ਚ ਬੁਰੇ ਕੋਲੈਸਟ੍ਰਾਲ ਦਾ ਪੱਧਰ ਘੱਟ ਕਰਦਾ ਹੈ। ਇਸ ਨਾਲ ਦਿਲ ਹਮੇਸ਼ਾ ਤੰਦਰੁਸਤ ਰਹਿੰਦਾ ਹੈ। ਲਸਣ ਸਰੀਰ ‘ਚ ਚੰਗੇ ਕੋਲੈਸਟ੍ਰਾਲ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਦੂਰ ਕਰਨ ‘ਚ ਵੀ ਲਸਣ ਕਾਫੀ ਲਾਭਦਾਇਕ ਹੁੰਦਾ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਜੇਕਰ ਰੋਜ਼ਾਨਾ ਲਸਣ ਦਾ ਸੇਵਨ ਕਰਨ ਤਾਂ ਇਸ ਨਾਲ ਬਲੱਡ ਪ੍ਰੈਸ਼ਰ ਸਾਧਾਰਨ ਰੱਖਣ ‘ਚ ਮਦਦ ਮਿਲਦੀ ਹੈ। ਇਸ ‘ਚ ਮੌਜੂਦ ਐਲੀਸਿਨ ਨਾਮੀ ਤੱਤ ਹਾਈ ਬਲੱਡ ਪ੍ਰੈਸ਼ਰ ਨੂੰ ਸਾਧਾਰਨ ਰੱਖਣ ‘ਚ ਸਹਾਇਕ ਹੈ।

ਖੂਨ ਸੰਚਾਰ ਰੱਖੇ ਦਰੁਸਤ

ਜਿਹੜੇ ਲੋਕਾਂ ਦਾ ਖੂਨ ਸੰਘਣਾ ਹੁੰਦਾ ਹੈ, ਉਨ੍ਹਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਸਰੀਰ ‘ਚ ਖੂਨ ਸੰਚਾਰ ਸੁਚਾਰੂ ਬਣਾਈ ਰੱਖਣ ‘ਚ ਲਸਣ ਸਹਾਇਕ ਹੈ। ਇਹ ਖੂਨ ਨੂੰ ਪਤਲਾ ਕਰਦਾ ਹੈ, ਜਿਸ ਨਾਲ ਤੁਸੀਂ ਕਈ ਰੋਗਾਂ ਤੋਂ ਬਚੇ ਰਹਿੰਦੇ ਹੋ।

 

ਕੈਂਸਰ ਤੋਂ ਬਚਾਅ

ਲਸਣ ਦਾ ਇਕ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ‘ਚ ਵਾਧਾ ਕਰਦਾ ਹੈ। ਕਈ ਜਾਣਕਾਰ ਤਾਂ ਇਹ ਵੀ ਮੰਨਦੇ ਹਨ ਕਿ ਇਹ ਕੈਂਸਰ ਵਰਗੇ ਗੰਭੀਰ ਰੋਗ ਨਾਲ ਲੜਨ ‘ਚ ਵੀ ਇਹ ਕਾਰਗਰ ਹਥਿਆਰ ਹੈ। ਡਾਕਟਰ ਪੈਂਕ੍ਰਿਆਜ਼, ਕੋਲੈਸਟ੍ਰਾਲ, ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ‘ਚ ਕੱਚਾ ਲਸਣ ਖਾਣ ਦੀ ਸਲਾਹ ਦਿੰਦੇ ਹਨ।

 

ਗਰਭ ਅਵਸਥਾ ‘ਚ ਫਾਇਦੇਮੰਦ

ਗਰਭ ਅਵਸਥਾ ਦੌਰਾਨ ਜੇਕਰ ਰੋਜ਼ਾਨਾ ਲਸਣ ਦਾ ਸੇਵਨ ਕੀਤਾ ਜਾਵੇ ਤਾਂ ਇਹ ਮਾਂ ਅਤੇ ਬੱਚੇ ਦੋਹਾਂ ਦੀ ਤੰਦਰੁਸਤੀ ਲਈ ਲਾਭਦਾਇਕ ਹੈ। ਇਸ ਨਾਲ ਗਰਭ ਵਿਚਲੇ ਬੱਚੇ ਦਾ ਭਾਰ ਵਧਣ ‘ਚ ਮਦਦ ਮਿਲਦੀ ਹੈ। ਗਰਭਵਤੀ ਔਰਤਾਂ ਨੂੰ ਲਸਣ ਦਾ ਸੇਵਨ ਰੁਟੀਨ ‘ਚ ਕਰਨਾ ਚਾਹੀਦੈ। ਜੇਕਰ ਗਰਭਵਤੀ ਔਰਤ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ ਤਾਂ ਗਰਭ ਅਵਸਥਾ ਦੌਰਾਨ ਉਸ ਨੂੰ ਕਿਸੇ ਨਾ ਕਿਸੇ ਰੂਪ ‘ਚ ਲਸਣ ਦਾ ਸੇਵਨ ਕਰਨਾ ਚਾਹੀਦੈ। ਇਹ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਕੇ ਬੱਚੇ ਨੂੰ ਨੁਕਸਾਨ ਹੋਣ ਤੋਂ ਬਚਾਉਂਦਾ ਹੈ। ਇਸ ਨਾਲ ਹੋਣ ਵਾਲੇ ਬੱਚੇ ਦਾ ਗਰਭ ‘ਚ ਭਾਰ ਵੀ ਵਧਦਾ ਹੈ ਅਤੇ ਸਮੇਂ ਤੋਂ ਪਹਿਲਾਂ ਪ੍ਰਸੂਤ ਦਾ ਖਤਰਾ ਵੀ ਘੱਟ ਹੁੰਦਾ ਹੈ।

LEAVE A REPLY

Please enter your comment!
Please enter your name here