ਪੇਟ ਦੇ ਕੀੜੇ ਖਤਮ ਕਰਨ ਲਈ ਦੇਖੋ ਤੇ ਸ਼ੇਅਰ ਕਰੋ ਇਹ ਘਰੇਲੂ ਨੁਸਖਾ

0
360
views

ਪੇਟ ‘ਚ ਕੀੜੇ ਹੋਣ ਦੀ ਸ਼ਿਕਾਇਤ ਬੱਚਿਆਂ ਹੀ ਨਹੀਂ ਸਗੋਂ ਹਰ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਪੇਟ ‘ਚ ਕੀੜੇ ਹੋਣ ਦੇ ਕਾਰਨ ਕਈ ਤਰ੍ਹਾਂ ਦੇ ਹੋ ਸਕਦੇ ਹਨ। ਪੇਟ ‘ਚ ਕੀੜੇ ਹੋਣ ਕਾਰਨ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ‘ਤੇ ਬਹੁਤ ਪ੍ਰਭਾਵ ਪੈਂਦਾ ਹੈ। ਇਸ ਨਾਲ ਥਕਾਵਟ, ਚਿੜਚਿੜਾਪਨ, ਸਰੀਰ ਦਾ ਪਤਲਾ ਹੋਣਾ ਅਤੇ ਸਰੀਰ ਦੀ ਚਮੜੀ ‘ਤੇ ਚਿੱਟੇ ਧੱਬੇ ਪੈਣਾ ਵੀ ਇਸ ਦੇ ਲੱਛਣ ਹਨ। ਤੁਸੀਂ ਇਸ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ।

ਆਓ ਜਾਣਦੇ ਹਾਂ ਉਨ੍ਹਾਂ ਨੁਸਖ਼ਿਆਂ ਬਾਰੇ।

* ਬੱਚਿਆਂ ਨੂੰ ਜੇਕਰ ਪੇਟ ‘ਚ ਕੀੜੇ ਹੋਣ ਦੀ ਸ਼ਿਕਾਇਤ ਹੋਵੇ ਤਾਂ ਲਸਣ ਦੀਆਂ ਤੁਰੀਆਂ ਦੀਆਂ 20-30 ਬੂੰਦਾਂ ਇਕ ਗਲਾਸ ‘ਚ ਮਿਲਾ ਕੇ ਵਰਤੋਂ ਕਰੋ। ਅਜਿਹਾ ਕਰਨ ਨਾਲ ਕੀੜੇ ਬਾਹਰ ਨਿਕਲ ਜਾਂਦੇ ਹਨ।

* ਸੂਰਨਕੰਦ ਦੀ ਸਬਜ਼ੀ ਖਾਣ ਵਾਲਿਆਂ ਲੋਕਾਂ ਨੂੰ ਪੇਟ ‘ਚ ਕੀੜਿਆਂ ਦੀ ਸ਼ਿਕਾਇਤ ਨਹੀਂ ਰਹਿੰਦੀ ਹੈ। ਕੱਚੇ ਸੂਰਨਕੰਦ ਨੂੰ ਛਿੱਲ ਕੇ ਲੂਣ ਦੇ ਪਾਣੀ ਨਾਲ ਧੋ ਲਵੋ। ਲੱਗਭਗ 5 ਗ੍ਰਾਮ ਸੂਰਨਕੰਦ ਸੌਣ ਤੋਂ ਪਹਿਲਾਂ ਚਬਾਉਣ ਨਾਲ ਪੇਟ ਦੇ ਮਰਕੇ ਬਾਹਰ ਨਿਕਲ ਜਾਂਦੇ ਹਨ।

* ਕੱਚੇ ਸੀਤਾਫਲ ਨੂੰ ਤੋੜ ਕੇ ਸੁਕਾ ਲਵੋ ਅਤੇ ਇਸ ਦਾ ਚੂਰਣ ਤਿਆਰ ਕਰੋ। ਇਸ ਚੂਰਣ ਨੂੰ ਬੇਸਣ ਨਾਲ ਮਿਲਾ ਕੇ ਬੱਚਿਆਂ ਨੂੰ ਖਵਾਉਂਦੇ ਰਹੋ। ਇਸ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।

* ਬੇਲ ਦੇ ਪੱਕੇ ਫ਼ਲਾਂ ਦਾ ਰਸ ਜਾਂ ਜੂਸ ਤਿਆਰ ਕਰਕੇ ਪਿਲਾਉਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।

* ਪਪੀਤੇ ਦੇ ਕੱਚੇ ਫ਼ਲਾਂ ਤੋਂ ਨਿਕਲਣ ਵਾਲਾ ਦੁੱਧ ਬੱਚਿਆਂ ਲਈ ਫਾਈਦੇਮੰਦ ਹੈ। ਇਸ ਨਾਲ ਪੇਟ ਦੀ ਕੀੜੇ ਮਰ ਜਾਂਦੇ ਹਨ। ਰੋਜ਼ਾਨਾ ਅੱਧਾ ਚਮਚ ਰਸ ਦੀ ਵਰਤੋਂ ਤਿੰਨ ਦਿਨਾਂ ਤੱਕ ਕਰਨ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।

* ਪੇਟ ‘ਚ ਕੀੜੇ ਹੋਣ ਕਾਰਨ 1 ਚਮਚ ਚੂਰਣ ਰੋਜ਼ ਸਵੇਰੇ ਖਾਲੀ ਪੇਟ ਇਕ ਹਫਤੇ ਤੱਕ ਤਾਜ਼ੇ ਪਾਣੀ ਨਾਲ ਵਰਤੋਂ ਕਰੋ। ਇਸ ਨਾਲ ਕੀੜੇ ਖਤਮ ਹੋ ਜਾਣਗੇ।

* ਜੀਰੇ ਦੇ ਕੱਚੇ ਬੀਜ ਲੱਗਭਗ 3 ਗ੍ਰਾਮ ਦੀ ਮਾਤਰਾ ਦਿਨ ‘ਚ 5 ਤੋਂ 6 ਵਾਰ ਚਬਾਉਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
* ਕੱਚੇ ਨਾਰੀਅਲ ਨੂੰ ਚਬਾਉਂਦੇ ਰਹਿਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।

* ਪਰਮਲ ਅਤੇ ਹਰੇ ਧਨੀਏ ਦੀ ਇਕ ਸਮਾਨ ਮਾਤਰਾ ਲੈ ਕੇ ਪੀਹ ਲਵੋ। ਇਸ ਨੂੰ ਇਕ ਚੌਥਾਈ ਲੀਟਰ ਪਾਣੀ ‘ਚ ਮਿਕਸ ਕਰਕੇ ਰੱਖੋ। ਇਸ ਨੂੰ ਸਵੇਰੇ ਤੁਸੀਂ ਵਰਤੋਂ ਕਰ ਸਕਦੇ ਹੋ।

LEAVE A REPLY

Please enter your comment!
Please enter your name here